WINDUP-BIRD

੧੨ .੦੬ .੨੦੨੩

ਮੇਰੇ ਕੋਲੋਂ ਕਹਿ ਵੀ ਨਾ ਹੋਇਆ, ਤੇਰੇ ਕੋਲੋਂ ਰਹਿ ਵੀ ਨਾ ਹੋਇਆ

ਚੀਸ ਨਿਕਲੀ ਅੱਜ ਸੀਨੇ ਤੋਂ ਤੇਰੀ ਯਾਦ ਦੀ , ਤੇ ਮੇਰੀਆਂ ਅੱਖਾਂ ਚੋਂ ਹੰਜੂ ਵਹਿ ਤੁਰੇ
੦੪
ਕਰਮ
ਰੋਜ਼ ਸੋਚਦੀ ਹਾਂ ਕ ਤੈਨੂੰ ਆਪਣੀ ਬਿਰਤੀ ਚੋਂ ਕੱਢ ਦੇਵਾਂ
ਸਿਵਿਆਂ ਦੀ ਅੱਗ ਵਾਂਗੂ ਤੈਨੂੰ ਹਵਾ ਚ ਬਹਾ ਦੇਵਾਂ
ਇੰਨਾ ਸੌਖਾ ਨਹੀਂ ਤੇਰੀ ਯਾਦ ਨੂੰ ਰੋਕਣਾ
ਪਰ ਛੱਡਤਾ ਤੈਨੂੰ ਕਰਮਾਂ ਦੀ ਤਕੜੀ ਚ ਤੋਲਣਾ
੧੨
ਜ਼ਿਦ
ਤੈਨੂੰ ਆਪਣਾ ਬਣਾਉਣ ਦੀ ਜ਼ਿਦ ਨੇ
ਮੈਨੂੰ ਕਰਤਾ ਬਰਬਾਦ
ਤੂੰ ਤੇ ਮੇਰਾ ਸੀ ਹੀ ਨਹੀਂ
ਲੈ ਕਰਤਾ ਤੈਨੂੰ ਆਜ਼ਾਦ
੨੦
ਧੋਖ਼ਾ
ਤੇਰੇ ਦਿੱਤੇ ਕੰਡੇ ਹੁਣ ਚੁਬਦੇ ਨਹੀਂ
ਸੀਨੇ ਲੈ ਲਿਆ ਮੈਂ ਹੁਣ ਓਹਨਾ ਗ਼ਮਾਂ ਨੂੰ
ਚੱਲ ਛੱਡ ਅੜਿਆ ਕੀ ਗਿਲਾ ਤੇਰੇ ਨਾਲ
ਮੱਥੇ ਸਾਨੂੰ ਤੇਰੀ ਚਲਾਈ ਹਰ ਚਾਲ
੧੪
ਆਜ਼ਾਦੀ
ਹਜ਼ੇ ਬਚੇ ਨੇ ਪੰਨੇ ਮੇਰੀ ਕਹਾਣੀ ਦੇ
ਨਿਕਲਣਾ ਔਖਾ ਇਹਨਾ ਡੂੰਗੇ ਪਾਣੀਆਂ ਚੋਂ
ਰੋਜ਼ ਕਦਮ ਚੁਕਦੀ ਹਾਂ ਮੈਂ ਆਜ਼ਾਦੀ ਵੱਲ
ਕੇ ਤੂੰ ਯਾਦ ਨਹੀਂ ਆਏਂਗਾ ਕਲ